Saturday, January 7, 2012

(ਗ਼ਜ਼ਲ-48) ਕਿੰਨੇ ਸੰਗੀਨ ਹਾਦਸੇ ਗੁਜ਼ਰੇ ਨੇ myry ਨਾਲ








ਕਿੰਨੇ ਸੰਗੀਨ ਹਾਦਸੇ ਗੁਜ਼ਰੇ ਨੇ myry ਨਾਲ|

ਮੈਂ ਵਕਤ ਹਾਂ,ਬੇਰੋਕ ਹਾਂ,ਬਦਲੀ ਕਦੇ ਨਾ ਚਾਲ[


ਹਾਲੇ ਤਾਂ ਬੂੰਦ-ਬੂੰਦ ਨੂੰ ਵੀ ਤਰਸਦੀ ਫਿਰੇ,

ਨਾ ਕਰ ਤੂੰ ਸੁਕਦੀ ਫ‌਼ਸਲ ਨੂੰ ਨਿਸਰਨ ਜਿਹੇ ਸਵਾਲ[


ਕਿੰਨਾ ਹੈ ਫ਼ਿਕਰ ਤਖ਼ਤ ਨੂੰ ਲੋਕਾਂ ਦੀ ਲੋੜ ਦਾ,

ਅੱਖਾਂ ਨੂੰ ਹੰਝੂ ਬਖ਼ਸ ਕੇ ਵੰਡਦਾ ਫਿਰੇ ਰੁਮਾਲ[


ਤਸਵੀਰ ਇਕ ਉਭਰਦੀ ਹੈ ਚੇਤੇ ਦੀ ਝੀਲ ਵਿਚ,

ਇਕ ਅਕਸ ਬਣਕੇ ਯਾਦ ਵੀ ਤੁਰਦੀ ਹੈ ਨਾਲ-ਨਾਲ[


ਅਜਕਲ ਅਜੀਬ ਢੰਗ ਹੈ ਲੋਕਾਂ ਦੇ ਰੌਣ ਸਾ,

ਅੱਖਾਂ ਨਾ ਹੋਣ ਗਿੱਲੀਆਂ ਰੱਖਣ ਬੜਾ ਖਿਆਲ[


ਆਏ ਰੰਗੀਨ ਖ਼ਾਬ ਜੇ ਵਿਕਣੇ ਬਜ਼ਾਰ ਵਿਚ,

ਇਕ ਬੇਵਸੀ ਦਾ ਦੌਰ ਵੀ ਆਇਆ ਹੈ ਨਾਲ-ਨਾਲ[


ਕੁਝ ਕੁ ਪਰਿੰਦੇ ਫਿਰ ਵੀ ਤਾਂ ਪਰ ਤੋਲ ਰਹੇ ਨੇ,

ਪੌਣਾਂ ਖਿਲਾਫ਼ ਉਡਣਾ ਹੁੰਦੈ ਬਿਸ਼ਕ ਮੁਹਾਲ[

No comments:

Post a Comment