ਸ਼ਹਿਰ ਦੇ ਸਭ ਆਇਨੇ ਧੁੰਦਲੇ ਪਏ ਨੇ|
ਸਾਰਿਆਂ ਦੇ ਨਕਸ਼ ਹੁਣ ਨਿਖਰੇ ਪਏ ਨੇ|
ਮੈਂ ਸਮੁੰਦਰ ਹਾਂ,ਮੈਂ ਕਿੱਦਾਂ ਸ਼ਾਂਤ ਹੋਵਾਂ,
ਮੇਰੇ ਵਿਚ ਦਰਿਆ ਕਈ ਮਿਲਦੇ ਪਏ ਨੇ|
ਢਾਰਿਆਂ ਦਾ ਵੀ ਫਿਕਰ ਹੈ ਕਰਨਾ ਪੈਂਦਾ,
ਖੇਤ ਵੀ ਬਾਰਿਸ਼ ਬਿਨਾਂ ਝੁਲਸੇ ਪਏ ਨੇ|
ਮੱਸਿਆ ਦੀ ਰਾਤ ਹੈ ਤਾਂ ਫਿਰ ਕੀ ਹੋਇਆ,
ਮੋਮਬੱਤੀ,ਦੀਵੇ ਤਾਂ ਜਗਦੇ ਪਏ ਨੇ|
ਰੂਬਰੂ ਹੋਏ ਬਿਨਾਂ ਲੰਘੋਗੇ ਕਿੱਦਾਂ,
ਰਸਤਿਆਂ 'ਤੇ ਹਾਦਸੇ ਉਕਰੇ ਪਏ ਨੇ|
ਸ਼ਰਤ ਹੈ,ਚੱਲਾਂ ਮੈਂ ਨੰਗੇ ਪੈਰੀਂ ਭਾਂਵੇਂ,
ਥਾਂ-ਥਾਂ ਟੁਕੜੇ ਕੱਚ ਦੇ ਖਿਲਰੇ ਪਏ ਨੇ|
ਲਾਉਣਗੇ ਮਰਹਮ ਉਹ ਖ਼ੰਜਰ ਨਾਲ,ਹਾਲੇ
ਕਿੰਨਾ ਗਹਿਰਾ ਜ਼ਖ਼ਮ ਹੈ,ਮਿਣਦੇ ਪਏ ਨੇ|
No comments:
Post a Comment