ਮੇਰਾ ਬੇਟਾ ਹੁਣੇ ਮੇਰੀ ਨਸੀਹਤ ਸਮਝਦਾ ਹੈ|
ਖਿਡਾਉਣੇ ਕੀਮਤੀ ਬਟੂਏ ਦੀ ਹਾਲਤ ਸਮਝਦਾ ਹੈ|
ਪਰਿੰਦੇ ਆਲਹਣੇ ਦੇ ਵਾਸਤੇ ਰੁਖ ਮੰਗਦੇ ਨੇ,
ਤੇ ਵੇਖੋ ਸੋਚ ਜੰਗਲ ਦੀ ਬਗਾਵਤ ਸਮਝਦਾ ਹੈ|
ਅਸੀਂ ਇਨਸਾਨ ਹਾਂ,ਇਹ ਤਾਂ ਅਸੀਂ ਹੀ ਸਮਝਦੇ ਹਾਂ,
ਮਗਰ ਕੀੜੇ-ਮਕੌੜੇ ਸਾਨੂੰ 'ਭਾਰਤ' ਸਮਝਦਾ ਹੈ|
ਘਰਾਂ ਵਿਚ ਆਉਣਾ-ਜਾਣਾ ਆਦਮੀ ਨੇ ਰੋਕ ਦਿੱਤਾ,
ਕਮੀ ਚਿੜੀਆਂ ਦੀ ਨੂੰ ਫਿਰ ਵੀ 'ਇਹ' ਆਫ਼ਤ ਸਮਝਦਾ ਹੈ|
ਅਗਰ ਖਾਮੋਸ਼ ਪੱਥਰ ਹੋ ਗਏ ਨੇ ਕੁਝ ਦਿਨਾਂ ਤੋਂ,
ਉਹ ਸ਼ੀਸ਼ੇ ਦੇ ਮਕਾਨਾਂ ਨੂੰ ਸਲਾਮਤ ਸਮਝਦਾ ਹੈ|
ਕਿਵੇਂ ਪृਬੰਧ ਨੇ ਸ਼ੱਕੀ ਬਣਾਈਆਂ ਨੇ ਉਡਾਨਾਂ,
ਪਰਿੰਦਾ ਪਿੰਜਰੇ ਵਿਚ ਹੀ ਹਿਫ਼ਾਜ਼ਤ ਸਮਝਦਾ ਹੈ|
ਸਕੂਲੇ ਜਾਣ ਬਦਲੇ ਮੰਗਦੈ ਜੇ ਜੇਬ ਖ਼ਰਚਾ,
ਤਾਂ ਸਮਝੋ ਬੱਚਾ ਵੀ ਅਜਕਲ ਸਿਆਸਤ ਸਮਝਦਾ ਹੈ|
ਸਿਫ਼ਾਰਸ਼ ਨਾਲ,ਰਿਸ਼ਵਤ ਨਾਲ ਸਭ ਕੁਝ ਮਿਲ ਤਾਂ ਜਾਂਦੈ,
ਇਹ ਸਾਡਾ ਮੁਲਕ ਇਸਨੂੰ ਵੀ ਸਹੂਲਤ ਸਮਝਦਾ ਹੈ|
No comments:
Post a Comment