ਸ਼ਿਕਾਰੀ ਨੇ ਉਦੋਂ ਫਿਰ ਕੈਦ 'ਚੋਂ ਪੰਛੀ ਉਡਾ ਦਿੱਤੇ|
ਅਸੀਂ ਗੌਤਮ ਘਰੋਂ ਤਾਂ ਤੁਰ ਪਏ ਸੀ ਪਰ ਪਿਆ ਮੁੜਨਾ,
ਘਰਾਂ ਦੇ ਫਿਕਰ ਨੇ ਰਸਤੇ 'ਚ ਸਭ ਰਸਤੇ ਭੁਲਾ ਦਿੱਤੇ|
ਅਜੇ ਤਾਂ ਉਮਰ ਸੀ ਬਾਲਾਂ ਦੀ ਮਿੱਟੀ ਨਾਲ ਖੇਡਣ ਦੀ,
ਖਿਡਾਉਣੇ ਖੋਹ ਕੇ ਹੱਥਾਂ 'ਚੋਂ ਅਸੀਂ ਬਸਤੇ ਫੜਾ ਦਿੱਤੇ|
ਕਿਸੇ ਸ਼ੈਤਾਨ ਨੇ ਸਾਜ਼ਿਸ਼ ਰਚੀ ਹੋਵੇਗੀ ਇਹ ਵੀ ਤਾਂ,
ਜਿਹਨੇ ਇਨਸਾਨ ਦੇ ਅੱਗੋਂ ਕਈ ਫ਼ਿਰਕੇ ਬਣਾ ਦਿੱਤੇ|
ਮੈਂ ਧਰਤੀ ਨੂੰ ਇਹ ਕਹਿ ਆਇਆਂ ਕਿ ਹੁਣ ਆਵਾਜ਼ ਨਾ ਦੇਵੀਂ,
ਤੂੰ ਜਦ ਪਰਵਾਜ਼ ਮੇਰੀ ਨੂੰ ਵਸੀਹ ਅੰਬਰ ਵਿਖਾ ਦਿੱਤੇ|
ਉਹ ਚੋਟਾਂ ਖਾ ਕੇ ਪੱਥਰ ਬਣ ਗਿਆ ਚੰਗਾ ਰਿਹਾ ਫਿਰ ਵੀ,
ਨਹੀਂ ਤਾਂ ਵਕਤ ਨੇ ਫੁੱਲ ਮਹਿਕਦੇ ਮਿੱਟੀ ਰੁਲਾ ਦਿੱਤੇ|
ਨਹੀਂ ਸੀ ਆਪਣੇ ਬੁੱਲਾਂ ਨੂੰ ਜੇ ਇਹ ਬੰਸਰੀ ਲਾਉਣੀ,
ਤਾਂ ਫਿਰ ਕਿਉਂ ਬਾਂਸ ਦੀ ਪੋਰੀ 'ਚ ਐਨੇ ਸ਼ੇਕ ਪਾ ਦਿੱਤੇ|
ਘਰਾਂ ਵਿਚ ਲਿਸ਼ਕਦੇ ਸਾਜ਼ਾਂ ਦੇ ਹੋਣੇ ਦਾ ਕੀ ਹੁਣ ਮਤਲਬ,
ਸਮੇਂ ਨੇ ਹੀ ਜਦੋਂ ਸੁਰ - ਤਾਲ ਲੋਕਾਂ ਨੂੰ ਭੁਲਾ ਦਿੱਤੇ|
ਸੀ ਅੰਬਰ ਖੁਹਣ ਦੀ ਸਾਜ਼ਿਸ਼, ਡਰਾਵਾ ਕੈਦ ਦਾ ਵੀ ਸੀ,
ਬਜਾਏ ਉਡਣ ਦੇ ਪੰਛੀ ਨੇ ਅਪਣੇ ਪਰ ਕਟਾ ਦਿੱਤੇ|
No comments:
Post a Comment