Wednesday, April 4, 2012

(ਗ਼ਜ਼ਲ-36)ਜਿਸਦਾ ਡਰ ਸੀ ਓਹੀ ਆਖਿਰ ਹਾਦਸਾ ਵਾਪਰ ਗਿਆ

ਜਿਸਦਾ ਡਰ ਸੀ ਓਹੀ ਆਖਿਰ ਹਾਦਸਾ ਵਾਪਰ ਗਿਆ|
ਰਿਸ਼ਤਿਆਂ 'ਚੋਂ ਰਿਸ਼ਤਿਆਂ ਦਾ ਮੋਹ ਉਡਾਰੀ ਭਰ ਗਿਆ|

ਉਸਨੂੰ ਮਿਲਕੇ ਮੈਂ ਸਮੁੰਦਰ ਹੋ ਗਿਆ ਸਾਂ,ਪਰ ਜਦੋਂ
ਉਹ ਜੁਦਾ ਹੋਇਆ ਤਾਂ ਮੁੜਕੇ ਹੋਂਦ ਤੁਪਕਾ ਕਰ ਗਿਆ|

ਸਾਰਿਆਂ ਦੇ ਅਕਸ ਹੀ ਧੁੰਦਲੇ ਵਿਖਾਈ ਦੇ ਰਹੇ,
ਕੌਣ ਪੱਥਰ ਮਾਰ ਕੇ ਪਾਣੀ ਨੂੰ ਗੰਧਲਾ ਕਰ ਗਿਆ|

ਮਹਿਕ ਫੁੱਲਾਂ ਤੋਂ ਜੁਦਾ ਹੋਈ ਜਦੋਂ ਉਸ ਵਕਤ ਹੀ,
ਛੁਹਦਿਆਂ ਹੀ ਪੱਤੀ-ਪੱਤੀ ਹੋ ਕੇ ਫੁੱਲ ਬਿੱਖਰ ਗਿਆ|

No comments:

Post a Comment