ਜੇ ਮੇਰੀ ਅੱਖ ਵਿੱਚੋਂ ਇਕ ਵੀ ਹੰਝੂ ਛਲਕਿਆ ਹੁੰਦਾ|
ਸਮੁੰਦਰ ਸ਼ਾਇਰੀ ਦਾ ਨਾ ਚੁਫੇਰੇ ਫੈਲਿਆ ਹੁੰਦਾ|
ਅਸੀਂ ਤਾਰੀਖ਼ ਤੋਂ ਵੀ ਸਬਕ ਲੈ ਕੇ ਸੰਭਲ ਸਕਦੇ ਸੀ,
ਜਰੂਰੀ ਤਾਂ ਨਹੀਂ ਸੀ ਫਿਰ ਤੋਂ ਕੋਈ ਵਾਕਿਆ ਹੁੰਦਾ|
ਅਚੇਤਨ ਉਸਦੀਆਂ ਛਾਵਾਂ 'ਤੇ ਵੀ ਇਲਜ਼ਾਮ ਨਾ ਆਉਂਦੇ,
ਮੁਸਾਫ਼ਿਰ ਨੂੰ ਜੇ ਧੁੱਪੇ ਵੇਖ ਕੇ ਰੁਖ ਤੜਫ਼ਿਆ ਹੁੰਦਾ|
ਮੁਸਾਫ਼ਿਰ ਆਉਣ ਵਾਲੇ ਹੀ ਜਰਾ ਹੁਸ਼ਿਆਰ ਹੋ ਜਾਂਦੇ,
ਅਸਾਡੀ ਚੀਕ ਨੂੰ ਜੰਗਲ ਨੇ ਜੇ ਨਾ ਨਿਗਲਿਆ ਹੁੰਦਾ|
ਪਰਿੰਦੇ ਜ਼ਖ਼ਮ ਖਾ-ਖਾ ਕੇ ਨਿਰੰਤਰ ਅਰਸ਼ 'ਚੋਂ ਡਿੱਗਣ,
ਤੁਹਾਡੇ ਸ਼ਹਿਰ ਆਏ ਦਿਨ ਕੀ ਭਾਣਾ ਵਰਤਿਆ ਹੁੰਦਾ|
ਇਹ ਮੰਨਿਐ,ਜ਼ਿੰਦਗੀ ਵਿੱਚੋਂ ਨਵਾਂਪਨ ਗੈਰਹਾਜ਼ਰ ਹੈ,
ਜੇ ਚਿਹਰਾ ਬਦਲਣਾ ਮੁਸ਼ਕਿਲ ਸੀ,ਸ਼ੀਸ਼ਾ ਬਦਲਿਆ ਹੁੰਦਾ|
No comments:
Post a Comment