ਲੱਖਾਂ ਖਿਆਲ ਜੁੜ ਗਏ ਟੁੱਟੀ ਪਤੰਗ ਨਾਲ|
ਗੁਜ਼ਰੀ ਤਮਾਮ ਜ਼ਿੰਦਗੀ ਕੁਝ ਏਸ ਢੰਗ ਨਾਲ|
ਉਹ ਨੇਰ ਹੁੰਦੇ ਸਾਰ ਹੀ ਬੁਝਦੇ ਚਲੇ ਗਏ,
ਉਫ਼,ਦੀਵਿਆਂ ਦੀ ਦੋਸਤੀ ਨਿਕਲੀ ਸੁਰੰਗ ਨਾਲ|
ਝੀਲਾਂ ਦੇ ਪਾਣੀਆਂ ਦੀ ਨਾ ਚੁਪ ਦੇ ਖਿਲਾਫ਼ ਜਾਹ,
ਕੰਬਣਗੇ ਤੇਰੇ ਨਕਸ਼ ਵੀ ਹਰ ਇਕ ਤਰੰਗ ਨਾਲ|
ਸ਼ੀਸ਼ੇ ਦਾ ਕੀ ਕਸੂਰ ਸੀ ਕਿਤੈ ਜੋ ਚੂਰ-ਚੂਰ
ਚਿਹਰਾ ਨਹੀਂ ਖੁਦ ਦੇਖਿਆ ਤੂੰ ਠੀਕ-ਢੰਗ ਨਾਲ|
ਨਾਜ਼ੁਕ ਜਿਹਾ ਹਾਂ ਬੁਲਬੁਲਾ ਸਾਗਰ 'ਚ ਮੰਨਿਐ,
ਪੋਂਹਦਾ ਹਾਂ ਫਿਰ ਵੀ ਜੇ ਕੋਈ ਵੇਖੇ ਉਮੰਗ ਨਾਲ|
No comments:
Post a Comment