ਬੁਝਣ ਦੀ ਚਿੰਤਾ ਨਾ ਕਰ ਤੂੰ ਉਠਕੇ ਦੀਵੇ ਜਗਾ|
ਸਿਰਫ਼ ਨਾ ਦੇ ਰਿਸ਼ਤਿਆਂ ਸੰਗ ਨਿਭ ਨਹੀਂ ਸਕਦੇ ਅਸੀਂ,
ਜਾਂ ਬਣਾ ਕੇ ਨੇੜਤਾ ਰਖ ਜਾਂ ਵਧਾ ਲੈ ਫ਼ਾਸਿਲਾ|
ਅੱਗ ਜੰਗਲ ਨੂੰ ਪਈ ਤਾਂ ਆਲ੍ਹਣੇ ਸਭ ਸੜਨਗੇ,
ਕੀ ਕਰੇਂਗਾ ਜੇ ਉਹਨਾਂ ਦਾ ਸੇਕ ਘਰ-ਘਰ ਆ ਗਿਆ?
ਕੰਮ ਸੂਰਜ ਨੂੰ ਬੜੇ ਪੈਂਦੇ ਨੇ ਤੇਰੇ ਸ਼ਹਿਰ ਵਿਚ,
ਪਿੰਡ ਸਾਡੇ ਆਉਂਦਿਆਂ ਤਕ ਇਹ ਲਵੇ ਕਿਰਨਾਂ ਥਕਾ|
ਸ਼ਰਤ ਉਸਦੀ ਸੀ ਵਚਿੱਤਰ ਮੈਂ ਵੀ ਕੀਤੀ ਨਾ-ਕਬੂਲ,
ਤੀਰ - ਅੰਦਾਜ਼ੀ ਸਿਖਾਕੇ ਕਹਿੰਦੇ " ਅੰਗੂਠਾ ਕਟਾ|"
ਦਿਲ ਜਲੇ ਲੋਕਾਂ ਦੀਆਂ ਅੱਖਾਂ 'ਚ ਐਨੀ ਅੱਗ ਹੈ,
ਜਾਣਗੇ ਜਿਧਰ ਨੂੰ ਵੀ ਹੁਣ ਦੇਣਗੇ ਭਾਂਬੜ ਮਚਾ|
ਇਕ ਨਦੀ ਕਾਫ਼ੀ ਨਹੀਂ ਹੈ ਉਸ ਬਰੇਤੀ ਵਾਸਤੇ,
ਜੋ ਕਿਨਾਰੇ ਤੋਂ ਕਿਨਾਰੇ ਤੀਕ ਨਾਂ ਹੈ ਪਿਆਸ ਦਾ|
ਭੰਨ ਸੁਟਦੇ ਨੇ ਚਿਰਾਗਾਂ ਨੂੰ ਇਹ ਲੋਕੀ ਦਿਨ ਢਲੇ,
ਵੇਖਕੇ ਘਿਰਦਾ ਹਨੇਰਾ ਸ਼ਾਮੀਂ ਪੈਂਦੇ ਤਿਲਮਿਲਾ|
ਭੁੱਲ ਨਾ ਜਾਵੀਂ ਤੂੰ ਕਿਧਰੇ ਪਿੰਡ ਦੀਆਂ ਪਗਡੰਡੀਆਂ,
ਹੈ ਬਦਲ ਸਕਦੀ ਕਿਸੇ ਵੀ ਵਕਤ ਸ਼ਹਿਰਾਂ ਦੀ ਹਵਾ|
ਖੌਰੇ ਕਿੰਨੀਆਂ ਕੀਮਤਾਂ ਦੇ ਰੂ-ਬਰੂ ਹੋਏ ਨੇ ਉਹ,
ਮੇਲਿਆਂ ਤੋਂ ਪਰਤਦੇ ਲੋਕਾਂ ਦੇ ਚਿਹਰੇ ਗ਼ਮਜ਼ਦਾ|
Dadar ji tuhadi kaav bhasha da maiN parshansak haaN..
ReplyDeleteਸ਼ੂਕਦੀ ਫਿਰਦੀ ਹੈ ਭਾਵੇਂ ਸ਼ਹਿਰ ਵਿਚ ਪਾਗਲ ਹਵਾ|
ReplyDeleteਬੁਝਣ ਦੀ ਚਿੰਤਾ ਨਾ ਕਰ ਤੂੰ ਉਠਕੇ ਦੀਵੇ ਜਗਾ|
... ਲੈਅ, ਯਥਾਰਥ, ਸੁਹਜ ਤੇ ਸੁਨੇਹੇ ਦਾ ਸੁਮੇਲ... ਸਚਮੁਚ ਖੂਬਸੂਰਤ