ਵਰਤਮਾਨ ਕਾਲ-ਖੰਡ ਵਿਚ ਸਿਰਜੀ ਜਾ ਰਹੀ ਪੰਜਾਬੀ ਗ਼ਜ਼ਲ ਬਹੁਤ ਸਾਰੀਆਂ ਪ੍ਰੰਪਰਾਵੀ ਬੰਦਸਾਂ ਤੋਂ ਮੁਕਤ ਹੁੰਦੀ ਹੋਈ ਥੀਮਕ ਵਿਸਥਾਰ ਵੀ ਗਹਿਣ ਕਰ ਰਹੀ ਹੈ ਅਤੇ ਨਵੇਂ ਸਿਨਫ਼ੀ ਮਾਨਦੰਡਾਂ ਦੇ ਪ੍ਰਤਿਮਾਨਾਂ ਨੂੰ ਵੀ ਸਥਾਪਿਤ ਕਰ ਰਹੀ ਹੈ|ਸਾਰੇ ਦੇ ਸਾਰੇ ਗ਼ਜ਼ਲਕਾਰ ਤਾਂ ਨਹੀਂ ਪਰ ਕਾਫ਼ੀ ਗਿਣਤੀ ਵਿਚ ਅਜਿਹੇ ਗ਼ਜ਼ਲਕਾਰ ਉੱਭਰੇ ਹਨ,ਜਿਹਨਾਂ ਨੇ ਧੁਰ ਅੰਦਰੋਂ ਨਿਕਲੇ ਪੱਕੇ ਰੱਸੇ ਅਨੁਭਵਾਂ ਸਦਕਾ ਪ੍ਰੋੜ ਗ਼ਜ਼ਲਕਾਰੀ ਕੀਤੀ ਹੈ|ਇਹਨਾਂ ਵਿੱਚੋਂ ਦਾਦਰ ਪੰਡੋਰਵੀ ਇਕ ਹੈ|ਦਾਦਰ ਨੇ ਕੁਝ ਸਾਲ ਪਹਿਲਾਂ ਅੰਦਰ ਦਾ ਸ਼ਫਰ' ਗ਼ਜ਼ਲ ਸੰਗ੍ਰਹਿ ਰਚ ਕੇ ਆਪਣੀ ਪਛਾਣ ਬਣਾ ਲਈ ਸੀ ਅਤੇ ਹੁਣ ਦੂਸਰੇ ਗ਼ਜ਼ਲ ਸੰਗ੍ਰਹਿ "ਆਲ੍ਹਣਿਆਂ ਦੀ ਚਿੰਤਾ" ਨਾਲ ਪਾਠਕ ਵਰਗ ਦੇ ਸਨਮੁਖ ਹੈ|
'ਆਲ੍ਹਣਿਆਂ ਦੀ ਚਿੰਤਾ" ਵਿਚ 63 ਗ਼ਜ਼ਲਾਂ ਅੰਕਿਤ ਹਨ ਜੋ ਛੋਟੇ,ਦਰਮਿਆਨੇ ਅਤੇ ਵੱਡੇ ਬਹਿਰਾਂ 'ਚ ਨਿਭਾਈਆਂ ਗਈਆਂ ਹਨ|ਇਹਨਾਂ ਦੀ ਭਾਸ਼ਾ ਸਰਲ,ਸਪੱਸ਼ਟ ਅਤੇ ਵਿਅੰਗ-ਦ੍ਰਸ਼ਿਟੀ ,ਸੁਹਜ ਭਰਪੂਰ ਤੇ ਸਾਰਥਿਕ ਚੋਟ ਮਾਰਨ ਵਾਲੀ ਹੈ|ਕਾਵਿ-ਬਿੰਬਵਲੀ ਦੀ ਸਿਰਜਣਾ ਇਸ ਕਦਰ ਪਾਠਕ ਨੂੰ ਪ੍ਰਭਾਵਿਤ ਕਰਦੀ ਹੈ ਕਿ ਉਸ ਦੇ ਸਾਹਮਣੇ ਪ੍ਰਤੱਖ ਚਿੱਤਰ ਉੱਘੜ ਆਉਂਦਾ ਹੈ|
'ਆਲ੍ਹਣਾ','ਬਿਰਖ਼',ਪਰਿੰਦਾ','ਪਰਵਾਜ਼','ਸਮੁੰਦਰ','ਪਿਆਸ','ਰੁੱਖ','ਜੰਗਲ','ਤਸਵੀਰ',
'ਛੱਤਰੀ','ਨਦੀ','ਜਿਣਸ','ਦੀਵਾ','ਤਿਤਲੀਆਂ','ਬੰਸਰੀ','ਸ਼ੀਸ਼ਾ','ਆਦਿ ਸ਼ਬਦ ਮਹਿਜ ਗ਼ਜ਼ਲ ਸ਼ਬਦਾਵਲੀ ਨਾ ਰਹਿ ਕੇ ਪ੍ਰਤੀਕਾਤਮਕ ਅਰਥ-ਬੋਧ ਦਾ ਸੰਚਾਰ ਵੀ ਕਰਦੇ ਹਨ|ਬਹੁਤ ਸਾਰੇ ਇਤਿਹਾਸ-ਮਿਥਿਹਾਸਕ ਹਵਾਲਿਆਂ ਨੂੰ ਦੇ ਕੇ ਵਰਤਮਾਨ ਕਾਲ-ਖੰਡ ਦੇ ਮਾਨਵ ਦੀਆਂ ਅੰਦਰੂਨੀ ਅਤੇ ਬਾਹਰੀ ਪਰਤਾਂ ਨੂੰ ਨਵੀਨ ਸੰਦਰਭ ਵਿਚ ਲਿਆ ਕੇ,ਆਲੋਚਨਾਤਮਕ ਯਥਾਰਥ ਦੀ ਚਿਤਰਣ ਵਿਧੀ ਰਾਹੀਂ ਉਭਾਰਿਆ ਗਿਆ ਹੈ|ਇਸੇ ਤਰ੍ਹਾਂ ਅਜੋਕਾ ਮਨੁੱਖ ਜਿਸ ਪ੍ਰਕਾਰ ਦੇ ਸਮਾਜ ਦੀ ਸਿਰਜਣਾ ਕਰ ਰਿਹਾ ਹੈ ,ਜਿਸ ਵਿਚ ਰਿਸ਼ਤਿਆਂ 'ਚ ਚਿੱਟੇ ਹੋ ਜਾਣ ਵਾਲੇ ਖ਼ੂਨ ਦੀ ਬਿਰਤੀ,ਭ੍ਰਸ਼ਿਟ ਨੀਤੀਆਂ,ਇਖ਼ਲਾਕੀ ਗਿਰਾਵਟ,ਹੋਸ਼ਾਪਣ,ਚਾਪਲੂਸੀ ਦੀ ਬਿਰਤੀ,ਕਾਇਦੇ-ਕਨੂੰਨ ਤੋਂ ਅਵੇਸਲਾਪਣ ਆਦਿ ਹੈ ਨੂੰ ਵੀ ਸੂਤਰਿਕ ਸ਼ੈਲੀ 'ਚ ਵਿਅਕਤ ਕੀਤਾ ਗਿਆ ਹੈ|ਰਾਜਸੀ ਅਤੇ ਪ੍ਰਸ਼ਾਸਨਿਕ ਪ੍ਰਬੰਧ ਵਿਚ ਆ ਚੁੱਕੀ ਗਿਰਾਵਟ ,ਸਭਿਆਚਾਰਕ ਮੁੱਲ ਵਿਧਾਨ 'ਚ ਆ ਚੁੱਕੇ ਬਦਲਾਵ ਅਤੇ ਖ਼ਪਤਕਾਰੀ ਰੁਚੀਆਂ ਦੇ ਪਰਬਲ ਵਹਿਣਾਂ ਨੂੰ ਇਹ ਗ਼ਜ਼ਲਾਂ ਡੂੰਘੇ ਅਨੁਭਵ ਅਤੇ ਸਾਰਥਿਕ ਪ੍ਰਗਟਾਵੇ ਸਹਿਤ ਸਾਡੀ ਸੋਚ-ਦ੍ਰਸ਼ਿਟੀ ਨੂੰ ਕੁਝ ਕਰਨ ਹੀ ਨਹੀਂ ਸਗੋਂ ਉਸਾਰੂ ਬੋਧ ਜਾਂ ਚਿੰਤਨ ਦੇ ਧਾਰਕ ਹੋ ਕੇ ,ਉਹਨਾਂ ਸਭਨਾਂ ਗ਼ਲਤ ਕੀਮਤਾਂ ਵਿਰੁੱਧ ਡੱਟ ਖੋਲ੍ਹਣ ਦੀ ਪ੍ਰੇਰਕ ਸ਼ਕਤੀ ਵੀ ਬਣਦੀਆਂ ਹਨ|
ਕੁਝ ਕੁ ਸ਼ੇਅਰ ਵੇਖਣ,ਵਾਚਣ ਅਤੇ ਪਰਖਣ ਹਿੱਤ ਪੇਸ਼ ਹਨ:-
* ਪਿੰਜਰੇ ਦੇ ਕੇ ਛਲਾਵਾ ਚੋਗ ਦਾ,
ਬਿਰਖ਼ 'ਤੋਂ ਪੰਛੀ ਉਡਾ ਕੇ ਲੈ ਗਏ|
* ਬੰਸਰੀਆਂ ਦੇ ਨਾਂ ਤੇ ਨਿਤ ਭਰਮਾ ਕੇ ਬਾਂਸ ਦੇ ਰੁੱਖਾਂ ਨੂੰ,
ਸ਼ਾਤਰ ਲੋਕੀ ਦਸਤੇ , ਤੀਰ - ਕਮਾਨ ਬਣਾਈ ਜਾਂਦੇ ਨੇ|
* ਘਰਾਂ ਅੰਦਰ ਵੀ ਆਖ਼ਿਰ ਹੋ ਗਈ ਹੈ ਪਹੁੰਚ ਮੰਡੀ ਦੀ,
ਕਿ ਲੋਕੀ ਜਿਣਸ ਵਾਂਗੂੰ ਰਿਸ਼ਤਿਆਂ ਦਾ ਮੁੱਲ ਪਾਉਂਦੇ ਨੇ|
* ਸਮੁੰਦਰ ਵੀ ਵਿਕਾਊ ਹੋਣ ਦੀ ਧੁਨ ਵਿਚ ਉਛਲਦੇ ਨੇ,
ਜਦੋਂ ਦੀ ਪਾਣੀਆਂ ਉੱਤੇ ਪਈ ਬੰਦੇ ਦੀ ਸੁਹਬਤ ਹੈ|
ਦਾਦਰ ਪੰਡੋਰਵੀ ਇਹਨਾਂ ਗ਼ਜ਼ਲਾਂ ਵਿਚ ਉਸਾਰੂ ਮੱਤ ਦਾ ਮੰਡਨ ਅਤੇ ਢਾਹੂ ਮੱਤ ਦਾ ਖੰਡਨ ਹੈ|ਬਹੁਤ ਸਾਰੀਆਂ ਗ਼ਜ਼ਲਾਂ ਹੰਭੇ-ਹਾਰੇ ਮਨੁੱਖ ਨੂੰ ਚੰਗੇਰਾ,ਹਿੰਮਤ ਭਰਪੂਰ ਅਤੇ ਮੁਸ਼ਕਿਲਾਂ ਨਾਲ ਜੂਝ ਕੇ ਜੀਵਨ ਇਸ ਸਾਧਨਾਂ-ਮੂਲਕ ਕਾਰਜ ਸਦਕਾ ਗ਼ਜ਼ਲਕਾਰ ਪ੍ਰਸ਼ੰਸਾ ਦਾ ਭਾਗੀ ਬਣਦਾ ਹੈ|
-ਡਾ. ਜਗੀਰ ਸਿੰਘ ਨੂਰ

No comments:
Post a Comment