ਤੁਹਾਡੇ ਸ਼ਹਿਰ ਭਾਵੇਂ ਦੀਵਿਆਂ ਦਾ ਕਾਲ ਨਹੀਂ ਹੈ|
ਕਿਸੇ ਨੂੰ ਵੀ ਹੁਕਮ ਲੋਅ ਕਰਨ ਦਾ ਫਿ਼ਲਹਾਲ ਨਹੀਂ ਹੈ|
ਮੇਰੇ ਸਿਰ 'ਤੇ ਤਾਂ ਛਾਂ ਨਾਲੋਂ ਦੁਪਿਹਰਾ ਸਿਖ਼ਰ ਸੀ ਚੰਗਾ,
ਮੈਂ ਕੱਲਾ ਰਹਿ ਗਿਆਂ ਸਾਇਆ ਵੀ ਤਾਂ ਹੁਣ ਨਾਲ ਨਹੀਂ ਹੈ|
ਕਦੇ ਏਧਰ,ਕਦੇ ਉਧਰ ਮੈਂ ਹੁੰਦਾ ਹਾਂ ਉਦੈ ਹੋਇਆ,
ਮੈਂ ਸੂਰਜ ਹਾਂ ਤੇ ਮੇਰੀ ਕੋਈ ਵੀ ਤਿਰਕਾਲ ਨਹੀਂ ਹੈ|
ਤੁਸੀਂ ਤਾਂ ਖ਼ੁਸ ਹੋ ਪਰ ਸਾਨੂੰ ਇਹ ਗੱਲ ਤਕਲੀਫ਼ ਹੈ ਦਿੰਦੀ,
ਤੁਸੀਂ ਲਿਖਿਐ ਜੋ ਸਫਿ਼ਆ 'ਤੇ ਉਹ ਸਾਡਾ ਹਾਲ ਨਹੀਂ ਹੈ|
ਸਿਵੇ ਦੀ ਰਾਖ਼ ਬਣਦੇ ਤਕ ਸੁਆਹ ਹੋ ਜਾਣਗੇ ਰਿਸ਼ਤੇ,
ਜਿਹਨਾਂ ਦਾ ਕੋਈ ਵੀ ਸੰਬੰਧ ਰੂਹਾਂ ਨਾਲ ਨਹੀਂ ਹੈ|
ਤਸ਼ੱਸ਼ਦ ਹੀ ਤਸ਼ੱਸ਼ਦ ਲਿਖ ਲਿਐ ਖ਼ੁਦ ਆਪਣੇ ਲੇਖੀਂ,
ਤੁਹਾਨੂੰ ਫਿਰ ਵੀ ਲੋਕੋ ਜ਼ੁਲਮ ਦਾ ਇਕਬਾਲ ਨਹੀਂ ਹੈ|
No comments:
Post a Comment