ਹੈ ਤਾਂ ਰੱਸੀ ਪਰ ਰੱਸੀ ਦਾ ਸੱਪ ਬਣਾਈ ਜਾਂਦੇ ਨੇ|
ਚਾਰ ਕੁ ਬੰਦੇ ਚਾਰੇ ਪਾਸੇ ਖ਼ੌਫ਼ ਫੈਲਾਈ ਜਾਂਦੇ ਨੇ|
ਉਹ ਪੱਥਰ ਦੀ ਹਉਮੈ ਦਾ ਹੁਣ ਏਦਾਂ ਭਾਰ ਉਠਾਉਂਦੇ ਹਨ,
ਸ਼ੀਸ਼ੇ ਨੂੰ ਤਿੜਕਣ ਦੇ ਹੀ ਡਰ ਨਾਲ ਡਰਾਈ ਜਾਂਦੇ ਨੇ|
ਰੁੱਖ ਆਲ੍ਹਣੇ ਅਤੇ ਪਰਿੰਦੇ ਸੜਕੇ ਹੋ ਗਏ ਰਾਖ਼ ਮਗਰ,
ਵੇਖੋ ਬਾਗ਼ ਦੇ ਮਾਲੀ ਫਿਰ ਵੀ ਜ਼ਸਨ ਮਨਾਈ ਜਾਂਦੇ ਨੇ|
ਕੁਝ ਲੋਕਾਂ ਨੂੰ ਸੂਰਜ ਦਾ ਹੋਣਾ ਵੀ ਲਗਦੈ ਨਾ-ਮਾਤਰ,
ਪਰ ਕੁਝ ਜੁਗਨੂੰ ਦੀ ਲੋਅ ਤੋਂ ਵੀ ਰਾਹ ਰੁਸ਼ਨਾਈ ਜਾਂਦੇ ਨੇ|
ਇਕ-ਇਕ ਫੁੱਲ, ਕਲੀ, ਪੱਤੀ ਨੂੰ ਨਹੀਂ ਮਨਾਹੀ ਤੋੜਨ ਦੀ,
ਬਾਗ਼ ਬਚਾਉਣ ਦਾ ਮਾਲੀ ਏਦਾਂ ਭਰਮ ਰਚਾਈ ਜਾਂਦੇ ਨੇ|
ਬੰਸਰੀਆਂ ਦੇ ਨਾਂ ਤੇ ਨਿਤ ਭਰਮਾ ਕੇ ਬਾਂਸ ਦੇ ਰੁੱਖਾਂ ਨੂੰ,
ਸ਼ਾਤਰ ਲੋਕੀ ਦਸਤੇ, ਤੀਰ - ਕਮਾਨ ਬਣਾਈ ਜਾਂਦੇ ਨੇ|
ਕਿੰਨੀ ਆਜ਼ਾਦੀ ਹਾਸਿਲ ਹੈ ਪਿੰਜਰੇ ਵਿਚ ਪਰਿੰਦੇ ਨੂੰ,
ਜਾਨ ਗੁਆਉਣ ਤੋਂ ਪਹਿਲਾਂ ਰੱਜਵਾਂ ਚੋਗਾ ਖਾਈ ਜਾਂਦੇ ਨੇ|
ਅਜਕਲ੍ਹ ਕਿੰਨੀ ਆਲ੍ਹਣਿਆਂ ਦੀ ਚਿੰਤਾ ਕਰਦੇ ਨੇ ਮਾਲੀ,
ਟਾਹਣੀ-ਟਾਹਣੀ ਉੱਤੇ ਸ਼ਿਕਰੇ, ਬਾਜ਼ ਬਿਠਾਈ ਜਾਂਦੇ ਨੇ|

No comments:
Post a Comment