Tuesday, April 17, 2012

(ਗ਼ਜ਼ਲ-16) ਅਸੀਂ ਉਂਗਲ ਛੁਡਾ ਕੇ ਵੀ ਕਿਤੇ ਖੋਹ ਜਾਣ ਤੋਂ ਡਰੀਏ

ਅਸੀਂ  ਉਂਗਲ   ਛੁਡਾ  ਕੇ  ਵੀ   ਕਿਤੇ   ਖੋਹ   ਜਾਣ  ਤੋਂ  ਡਰੀਏ|
ਸਮੇਂ  ਦੀ  ਮੰਗ  ਹੈ  ਜਦ   ਕਿ    ਕੋਈ   ਕੌਤਕ   ਨਵਾਂ   ਭਰੀਏ|

ਕਿਸੇ    ਕੰਢੇ    'ਤੇ   ਤਾਂ    ਹੋਵੇਗਾ   ਆਖਿਰ   ਮੇਲ  ਦੋਵਾਂ   ਦਾ,
ਕਿਨਾਰੇ  ਨੇ  ਕਿਨਾਰੇ  ਦੀ  ਕਿਹਾ  ਮਿੱਟੀ  ਨੂੰ  " ਆ  ਖਰੀਏ "|

ਤਜ਼ੁਰਬਾ   ਲੈ    ਕੇ   ਜਾਂਦੇ   ਹਾਂ,   ਬਰੇਤੀ   ਪਾਰ   ਕਰਨੇ  ਦਾ,
ਤਾਂ  ਅੱਗੋਂ  ਹੁਕਮ  ਮਿਲਦਾ  ਹੈ , ਸਮੁੰਦਰ  ਅੱਗ  ਦਾ  ਤਰੀਏ ?

ਅਸੀਂ   ਤੇਰੇ   ਬਰੋਬਰ   ਖੜ   ਸਕੇ   ਨਾ ,  ਇਹ   ਨਹੀਂ  ਚਿੰਤਾ,
ਸਗੋਂ ਇਹ ਹੀ  ਰਹੀ  ਕੋਸ਼ਿਸ਼,ਕਿ  ਖੁਦ  ਨੂੰ  ਗਰਕ  ਨਾ  ਕਰੀਏ|

ਉਹ ਸ਼ੀਸ਼ੇ ਤਿੜਕ ਕੇ ਖੁਦ ਹੀ ਗਲੀ ਵਿਚ ਆ ਡਿਗੇ ਇਕ ਦਿਨ,
ਤੇ  ਕਹਿਂਦੇ, "ਹਾਦਸੇ  ਤੋਂ  ਪਹਿਲਾਂ  ਹੀ  ਕਿੰਝ  ਹਾਦਸੇ ਜਰੀਏ"|

No comments:

Post a Comment